ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ ਦਿਹਾੜੀ ਕਰਦੇ (ਇੱਕ ਜਿਮੀਂਦਾਰ ਜੋ ਆਪਣੇ ਹਿੱਸੇ ਆਉਂਦੀ ਸਾਰੀ ਪੈਲੀ ਵੇਚ ਚੁੱਕਿਆ )ਇੱਕ ਨਸ਼ੇੜੀ ਬਾਪ ਦੀ ਇਕਲੌਤੀ ਧੀ ਮਨਜੀਤ ਦਿਲ ਵਿੱਚ ਲੱਖਾਂ ਹੀ ਗਮ ਤੇ ਸੁਪਨੇ ਪਾਲੀ ਪਿਛਲੇ ਬਾਰਾਂ ਕੁ ਸਾਲਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ ਰਹੀ ਸੀ ਕਈ ਸਹੇਲੀਆਂ ਹੋਣ ਦੇ ਬਾਵਜੂਦ ਇਕੱਲਾਪਣ ਮਹਿਸੂਸ ਕਰਨਾ ਉਹਦੀ ਮਜਬੂਰੀ ਬਣ ਗਈ ਸੀ ਕਿਉਂਕਿ ਸਕੂਲ ਤੋਂ ਅੱਗੇ ਉਸਦਾ ਸੁਪਨਾ ਮੈਡੀਕਲ ਲੈਬ ਟੈਕਨੀਸਨ ਦੀ ਪੜਾਈ ਕਰਨਾ ਸੀ ਇਸ ਲਈ ਜੋ ਖਰਚਾ ਚਾਹੀਦਾ ਉਸਦੀ ਬੁਢਾਪੇ ਵੱਲ ਜਾ ਰਹੀ ਮਾਂ ਦੀ ਦਿਹਾੜੀਆਂ ਕਰਕੇ ਕੀਤੀ ਕਮਾਈ ਨਾਲ ਪੂਰਾ ਨਹੀਂ ਸੀ ਹੋ ਸਕਦਾ ਕਿਉਂਕਿ ਸਿਰਫ ਘਰ ਚਲਾਉਣ ਲਈ ਵੀ ਇਹ ਸਭ ਥੁੜ ਜਾਇਆ ਕਰਦਾ ਸੀ ।ਭਾਵੇਂ ਸਰਕਾਰ ਦੁਆਰਾ ਕਈ ਤਰਾਂ ਦੇ ਵਜੀਫੇ ਅਤੇ ਫੀਸ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਪਰ ਪਿੰਡੋਂ ਸਹਿਰ ਪੜਣ ਜਾਣ ਲਈ ਇਹ ਸਭ ਕਾਫੀ ਨਹੀਂ ਸਨ । ਮਨਜੀਤ ਦੀ ਜਮਾਤ ਵਿੱਚ ਪੜਦੇ ਕੁਝ ਕੁ ਮੁੰਡਿਆਂ ਨੇ ਉਸਦੀ ਮਦਦ ਕਰਨੀ ਚਾਹੀ ਜੋ ਖੁਦ ਵੀ ਗਰੀਬ ਘਰਾਂ ਤੋਂ ਸਨ,ਏਸ ਕਰਕੇ ਇਹ ਸਾਰਾ ਖਰਚਾ ਉਹਨਾਂ ਦੇ ਵੀ ਨਹੀਂ ਵੱਸ ਸੀ ।ਉਹਨਾਂ ਵਿੱਚੋਂ ਕੋਈ ਵੀ ਮੁੰਡਾ ਅੱਗੇ ਪੜਾਈ ਨਹੀੰ ਸੀ ਕਰਨਾ ਚਾਹੁੰਦਾ ਕਿਉਂਕਿ 5-7 ਮੁੰਡੇ ਫੌਜ ਦੀ ਭਰਤੀ ਦਾ ਟਰਾਇਲ ਪਾਸ ਕਰ ਚੁੱਕੇ ਸਨ ਜੋ ਆਪਣਾ ਸਾਰਾ ਧਿਆਨ ਲਿਖਤੀ ਪੇਪਰ ਤੇ ਦੇ ਕੇ ਬੈਠੇ ਸਨ ਇਸ ਤਰਾਂ ਬਾਕੀ ਅਗਲੀ ਭਰਤੀ ਲਈ ਤਿਆਰੀ ਕਰ ਰਹੇ ਸੀ ਪੜਾਈ ਅੱਗੇ ਕਰਨ ਵਾਲਾ ਕੋਈ ਨਹੀਂ ...
Posts
Showing posts from March, 2020